ਨਵੀਂ ਦਿੱਲੀ, 23 ਜੂਨ, (ਏਜੰਸੀ)- ਮੋਦੀ ਸਰਕਾਰ 1 ਜੁਲਾਈ ਤੋਂ ਤੁਹਾਡੇ ਦਫਤਰ ਦੇ ਕੰਮ ਦੇ ਘੰਟੇ ਬਦਲ ਸਕਦੀ ਹੈ| ਨਵੇਂ ਮਹੀਨੇ ਦੀ ਸ਼ੁਰੂਆਤ ਤੋਂ ਤੁਹਾਡੇ ਦਫਤਰ ਦੇ ਕੰਮ ਦੇ ਘੰਟੇ ਵਧ ਸਕਦੇ ਹਨ| ਕਰਮਚਾਰੀਆਂ ਨੂੰ ਦਫਤਰ ਵਿੱਚ 8 ਤੋਂ 9 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨਾ ਪੈ ਸਕਦਾ ਹੈ| ਮੋਦੀ ਸਰਕਾਰ ਦੀ ਯੋਜਨਾ 1 ਜੁਲਾਈ ਤੱਕ ਲੇਬਰ ਕੋਡ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਹੈ| ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ| 1 ਜੁਲਾਈ ਤੋਂ ਕੰਪਨੀਆਂ ਕੋਲ
ਕੰਮ ਦੇ ਘੰਟੇ ਵਧਾ ਕੇ 12 ਘੰਟੇ ਕਰਨ ਦਾ ਅਧਿਕਾਰ ਹੋਵੇਗਾ, ਪਰ ਫਿਰ ਇੱਕ ਦਿਨ ਹੋਰ ਛੁੱਟੀ ਮਿਲੇਗੀ| ਯਾਨੀ ਕਰਮਚਾਰੀਆਂ ਨੂੰ 3 ਦਿਨ ਦੀ ਛੁੱਟੀ ਮਿਲ ਸਕੇਗੀ|
ਨਵੇਂ ਨਿਯਮ ਦੇ ਲਾਗੂ ਹੋਣ ਤੋਂ
ਬਾਅਦ ਕੰਪਨੀਆਂ ਕਰਮਚਾਰੀਆਂ ਨੂੰ
ਤਿੰਨ ਦਿਨ ਦੀ ਛੁੱਟੀ ਦੇ
ਸਕਣਗੀਆਂ| ਕਰਮਚਾਰੀਆਂ ਨੂੰ ਚਾਰ
ਦਿਨਾਂ ਲਈ ਪ੍ਰਤੀ ਦਿਨ 10 ਤੋਂ 12
ਘੰਟੇ ਕੰਮ ਕਰਨਾ ਪਵੇਗਾ| ਨਵੇਂ
ਕਾਨੂੰਨਾਂ ਦਾ ਮਤਲਬ ਹੋਵੇਗਾ ਕਿ
ਓਵਰਟਾਈਮ ਦੇ ਵੱਧ ਤੋਂ ਵੱਧ ਘੰਟੇ
50 (ਫੈਕਟਰੀਜ ਐਕਟ ਅਧੀਨ) ਤੋਂ
ਵਧਾ ਕੇ 125 ਘੰਟੇ ਕੀਤੇ ਜਾਣਗੇ|
ਤਨਖਾਹ ਘਟੇਗੀ ਅਤੇ ਪੀਐਫ ਵਧੇਗਾ
ਨਵੇਂ ਡਰਾਫਟ ਨਿਯਮ ਦੇ ਅਨੁਸਾਰ,
ਮੂਲ ਤਨਖਾਹ ਕੁੱਲ ਤਨਖਾਹ ਦਾ
50% ਜਾਂ ਵੱਧ ਹੋਣੀ ਚਾਹੀਦੀ ਹੈ|
ਇਸ ਨਾਲ ਜਿਆਦਾਤਰ
ਕਰਮਚਾਰੀਆਂ ਦੀ ਤਨਖਾਹ ਦਾ
ਢਾਂਚਾ ਬਦਲ ਜਾਵੇਗਾ, ਬੇਸ਼ਿਕ
ਤਨਖਾਹ ਵਿੱਚ ਵਾਧੇ ਕਾਰਨ ਪੀਐਫ
ਅਤੇ ਗਰੈਚੁਟੀ ਦੇ ਪੈਸੇ ਪਹਿਲਾਂ ਨਾਲੋਂ
ਵੱਧ ਕੱਟੇ ਜਾਣਗੇ| ਮੂਲ ਤਨਖਾਹ ‘ਤੇ
ਆਧਾਰਿਤ ਹੈ| ਪੀਐੱਫ ਵਧਣ ਨਾਲ
ਤਨਖਾਹ ‘ਚ ਕਮੀ ਆਵੇਗੀ| ਗ੍ਰੈਚੁਟੀ
ਅਤੇ ਪੀ.ਐੱਫ. ਵਿਚ ਯੋਗਦਾਨ ਵਧਣ
ਨਾਲ ਰਿਟਾਇਰਮੈਂਟ ‘ਤੇ ਮਿਲਣ
ਵਾਲਾ ਪੈਸਾ ਵਧੇਗਾ| ਇਸ ਤੋਂ
ਇਲਾਵਾ ਰਿਟਾਇਰਮੈਂਟ ਤੋਂ ਬਾਅਦ
ਮਿਲਣ ਵਾਲਾ ਪੈਸਾ ਵਧੇਗਾ|
ਇਸ ਨਾਲ ਮੁਲਾਜਮਾਂ ਨੂੰ
ਸੇਵਾਮੁਕਤੀ ਤੋਂ ਬਾਅਦ ਬਿਹਤਰ
ਜਿੰਦਗੀ ਜਿਊਣਾ ਆਸਾਨ ਹੋ
ਜਾਵੇਗਾ| ਪੀਐਫ ਅਤੇ ਗ੍ਰੈਚੁਟੀ ਵਿੱਚ
ਵਾਧੇ ਨਾਲ ਕੰਪਨੀਆਂ ਦੀ ਲਾਗਤ
ਵਿੱਚ ਵੀ ਵਾਧਾ ਹੋਵੇਗਾ ਕਿਉਂਕਿ
ਉਨ੍ਹਾਂ ਨੂੰ ਕਰਮਚਾਰੀਆਂ ਲਈ ਪੀਐਫ
ਵਿੱਚ ਵੀ ਵੱਧ ਯੋਗਦਾਨ ਦੇਣਾ
ਹੋਵੇਗਾ| ਇਸ ਦਾ ਸਿੱਧਾ ਅਸਰ ਉਨ੍ਹਾਂ
ਦੀ ਬੈਲੇਂਸ ਸੀਟ ‘ਤੇ ਪਵੇਗਾ| 23
ਰਾਜਾਂ ਦੁਆਰਾ ਬਣਾਏ ਗਏ ਨਿਯਮ,
ਸਾਰੇ ਚਾਰ ਲੇਬਰ ਕੋਡ ਨਿਯਮਾਂ ਦੇ
ਲਾਗੂ ਹੋਣ ਨਾਲ ਦੇਸ਼ ਵਿੱਚ ਨਿਵੇਸ਼ ਨੂੰ
ਉਤਸਾਹ ਮਿਲੇਗਾ ਅਤੇ ਰੁਜਗਾਰ ਦੇ
ਮੌਕੇ ਵਧਣਗੇ|
ਲੇਬਰ ਕਾਨੂੰਨ ਦੇਸ਼ ਦੇ ਸੰਵਿਧਾਨ
ਦਾ ਅਹਿਮ ਹਿੱਸਾ ਹੈ| ਹੁਣ ਤੱਕ 23
ਰਾਜ ਲੇਬਰ ਕੋਡ ਦੇ ਨਿਯਮ ਬਣਾ ਚੁੱਕੇ
ਹਨ| ਲੇਬਰ ਕੋਡ ਦੇ ਨਿਯਮ ਕੀ ਹਨ -
ਕਾਨੂੰਨ ਨੂੰ 4 ਕੋਡਾਂ ਵਿੱਚ ਵੰਡਿਆ
ਗਿਆ ਹੈ 29 ਸੈਂਟਰਲ ਲੇਬਰ (ਕਿਰਤ)
ਕਾਨੂੰਨਾਂ ਨੂੰ 4 ਕੋਡਾਂ ਵਿੱਚ ਵੰਡਿਆ
ਗਿਆ ਹੈ| ਕੋਡ ਦੇ ਨਿਯਮਾਂ ਵਿੱਚ 4
ਲੇਬਰ ਕੋਡ ਸ਼ਾਮਲ ਹਨ ਜਿਵੇਂ ਕਿ
ਉਜਰਤ, ਸਮਾਜਿਕ ਸੁਰੱਖਿਆ,
ਉਦਯੋਗਿਕ ਸੁਰੱਖਿਆ ਅਤੇ ਕਿੱਤਾ
ਸੁਰੱਖਿਆ ਅਤੇ ਸਿਹਤ ਅਤੇ ਕੰਮ
ਦੀਆਂ ਸਥਿਤੀਆਂ ਆਦਿ|