ਕਿਸੇ ਗੰਭੀਰ ਆਰਥਿਕ ਸੱਮਸਿਆ ਮੌਕੇ ਆਰਥਿਕ ਮੱਦਦ ਲਈ ਕਿਸੇ ਨੂੰ ਕਹਿਣਾ ਤਾਂ ਜਾਇਜ ਵੀ ਲੱਗਦਾ ਹੈ, ਪਰ ਇੱਕ ਅਜਿਹਾ ਕੇਸ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਲੋੜਵੰਦਾਂ ਦੀ ਆਪਣੇ ਦਸਵੰਧ ਨਾਲ ਮੱਦਦ ਕਰਦੇ ਇੱਕ ਐਨ ਆਰ ਆਈ ਵੀਰ ਨੂੰ ਕਿਸੇ ਨੇ ਇੰਡੀਆ ਤੋਂ ਇਹ ਮੈਸੇਜ ਭੇਜ ਕੇ ਸਪਲੈਂਡਰ ਮੋਟਰਸਾਈਕਲ ਲੈਣ ਦੀ ਗੁਜਾਰਿਸ਼ ਕੀਤੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਉਨ੍ਹਾਂ ਦੀ ਵਿਆਹ ਦੀ ਐਨਵਰਸੀ ਮੌਕੇ ਸਪਲੈਂਡਰ ਮੋਟਰਸਾਈਕਲ ਲੈਕੇ ਦੇਣਾ ਚਾਹੁੰਦਾ ਹੈ, ਪਰ ਕਿਸੇ ਆਰਥਿਕ ਸੱਮਸਿਆ ਵਿੱਚ ਫਸਿਆ ਹੋਣ ਕਰਕੇ ਉਹ ਅਜਿਹਾ ਨਹੀਂ ਕਰ ਸਕਦਾ ਤੇ ਇਸੇ ਲਈ ਐਨ ਆਰ ਆਈ ਨੂੰ ਉਸਨੇ ਮੱਦਦ ਕਰਦਿਆਂ ਉਸਦੇ ਬੈਂਕ ਵਿੱਚ ਮੋਟਰਸਾਈਕਲ ਲੈਣ ਲਈ ਰਾਸ਼ੀ ਜਮਾਂ ਕਰਵਾਈ ਜਾਏ, ਇਹ ਮਜਾਕ ਨਹੀਂ ਬਲਕਿ ਨੌਜਵਾਨ ਨੇ ਮੱਦਦ ਮੰਗਵਾਉਣ ਲਈ ਆਪਣਾ ਨਾਮ ਤੇ ਬੈਂਕ ਖਾਤੇ ਦੀ ਪੂਰੀ ਡਿਟੈਲ ਵੀ ਭੇਜੀ ਹੈ।